{"product_id":"shiv-charan-jaggi-kusa-3-book-sett","title":"Shiv charan jaggi kusa \/ 3 book sett","description":"\u003cp\u003eਨਾਵਲ “ਕੱਲਾ ਨਾ ਹੋਵੇ ਪੁੱਤ ਜੱਟ ਦਾ” ਵਿੱਚ ਪੰਜਾਬ ਹੀ ਨਹੀਂ, ਸਮੁੱਚੇ ਭਾਰਤ ਵਿੱਚ ਗਰਕ ਚੁੱਕੇ ਮੈਡੀਕਲ ਸਿਸਟਮ ਦੀ ਦਲੀਲਾਂ ਸਮੇਤ ਖੁੱਲ੍ਹ ਕੇ ਗੱਲ ਕੀਤੀ ਗਈ ਹੈ। ਲਾਲਚੀ ਅਤੇ ਬੁੱਚੜ ਡਾਕਟਰਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। \u003c\/p\u003e\n\u003cp\u003e“ਉੱਚਾ ਬੁਰਜ ਲਾਹੌਰ ਦਾ” ਵਿੱਚ ਪੰਜਾਬ ਵਿੱਚ ਹੁੰਦੀ ਬੇਰੁਜ਼ਗਾਰ ਨੌਜਵਾਨਾਂ ਦੀ ਦੁਰਗਤੀ ਅਤੇ ਇਸ ਭ੍ਰਿਸ਼ਟ ਢਾਂਚੇ ਤੋਂ ਦੁਖੀ ਹੋ ਕੇ ਕਿਵੇਂ ਉਹ ਕਿਵੇਂ ਬਾਹਰੇਦੇਸ਼ਾਂ ਦਾ ਰੁੱਖ ਕਰਦੇ ਹਨ। ਵਿਦੇਸ਼ਾਂ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਕਿਵੇਂ ਆਪਣੇ ਪੰਜਾਬ ਵਿੱਚ ਵਾਪਸ ਪਰਤਣ ਲਈ ਕਿਵੇਂ ਬਿਹਬਲ ਰਹਿੰਦੇ ਹਨ। ਜਿੱਥੇ ‘ਆਪਣੇ’ ਲਹੂ ਪੀਣ ਵਾਲੇ ਜਾਨਵਰ ਹੁੰਦੇ ਹਨ, ਉਥੇ ਕਿਵੇਂ ‘ਬਾਹਰਲੇ’ ਅਤੇ ਬਿਗਾਨੇ ‘ਆਪਣੇ’ ਬਣ ਕੇ ਨਾਲ ਵਿਚਰਦੇ ਹਨ।\u003c\/p\u003e\n\u003cp\u003e“ਛੱਤੀ ਕੋਠੜੀਆਂ ਨੌਂ ਦਰਵਾਜੇ” ਵਿੱਚ ਪੰਜਾਬ ਦੀ ਗੰਦੀ ਸਿਆਸਤ ਅਤੇ ਕਮੀਨੇ ਸਿਆਸੀ ਲੋਕਾਂ ਦੀਆਂ ਕਰਤੂਤਾਂ ਉੱਪਰ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਗਿਆ ਹੈ। ਲੇਖਕ ਵੱਲੋਂ ਇਸ ਵਿੱਚ ਇੱਕ ਹੋਰ ਵਿਸ਼ਾ ਲਿਆ ਗਿਆ ਹੈ, ਜਿਵੇਂ ਸਾਡੇ ਪੰਜਾਬੀਆਂ ਵਿੱਚ ਆਮ ਧਾਰਨਾ ਹੈ ਕਿ ਵਿਗੜੇ, ਜਾਂ ਨਸ਼ਈ ਪੁੱਤ ਦਾ ਵਿਆਹ ਕਰ ਦਿਓ, ਉਹ ਆਪੇ ਸੁਧਰ ਜਾਵੇਗਾ, ਜਾਂ ਬਿਗਾਨੀ ਧੀ ਉਸ ਨੂੰ ਆਪੇ ਆ ਕੇ ਸੁਧਾਰ ਲਵੇਗੀ। ਪਰ ਕੁੱਤੇ ਦੀ ਪੂਛ ਵਾਂਗ ਵਿਗੜੇ ਲੋਕ ਕਦੇ ਨਹੀਂ ਸੁਧਰਦੇ ਅਤੇ ਉਹ ਦੂਜੇ ਪਰਿਵਾਰਾਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰਦੇ ਹਨ ਅਤੇ ਉਹਨਾਂ ਦਾ ਜਿਉਣਾ ਦੁੱਭਰ ਕਰੀ ਰੱਖਦੇ ਹਨ। ਇਹਨਾਂ ਗੱਲਾਂ ਦਾ ਸਿੱਟਾ ਕੋਈ ਸਾਰਥਿਕ ਨਹੀਂ ਨਿਕਲਦਾ, ਸਗੋਂ ਕਈ ਜਾਨਾਂ ਦੀ ਬਲੀ ਲੈਂਦਾ ਹੈ। ਇਹ ਨਾਵਲ ਰੁਮਾਂਟਿਕ ਵੀ ਹਨ ਅਤੇ ਸੱਚਾਈ ਦੇ ਬਹੁਤ ਹੀ ਨਜ਼ਦੀਕ ਹਨ।\u003c\/p\u003e","brand":"ONLINE KITAB GHAR","offers":[{"title":"Default Title","offer_id":54375334805814,"sku":null,"price":1099.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_81671788-e7cc-46ca-836e-8b041b455708.png?v=1786027814","url":"https:\/\/onlinekitabghar.in\/products\/shiv-charan-jaggi-kusa-3-book-sett","provider":"ONLINE KITAB GHAR","version":"1.0","type":"link"}